- ਹਰ ਵੱਡੀ ਪ੍ਰਾਪਤੀ ਦੀ ਸ਼ੁਰੂਆਤ, ਕੋਸ਼ਿਸ਼ ਕਰਨ ਦੇ ਫ਼ੈਸਲੇ ਨਾਲ ਹੁੰਦੀ ਹੈ।
- ਹਾਸ਼ਮ ਫਤਹਿ ਨਸੀਬ ਤਿਨ੍ਹਾਂ ਨੂੰ,
ਜਿੰਨ੍ਹਾਂ ਹਿੰਮਤ ਯਾਰ ਬਣਾਈ।
- ਦਰਿਆ ਪਹਾੜਾਂ ਨੂੰ ਚੀਰ ਕੇ ਰਸਤਾ ਬਣਾ ਲੈਂਦਾ ਹੈ, ਇਹ ਉਸਦੀ ਤਾਕਤ ਸਦਕਾ ਨਹੀਂ ਸਗੋਂ ਨਿਰੰਤਰ ਕੋਸ਼ਿਸ਼ ਸਦਕਾ ਸੰਭਵ ਹੁੰਦਾ ਹੈ।
- ਇਹ ਨਹੀਂ ਕਿ ਮਹਾਨ ਵਿਅਕਤੀ ਕਦੇ ਅਸਫ਼ਲ ਨਹੀਂ ਹੁੰਦੇ, ਉਹ ਅਸਫ਼ਲਤਾ ਤੋਂ ਹਾਰ ਨਹੀਂ ਮੰਨਦੇ ਅਤੇ ਸਦਾ ਕੋਸ਼ਿਸ਼ ਕਰਦੇ ਰਹਿੰਦੇ ਹਨ।
- ਜੀਵਨ ਸਿਆਣੇ ਲਈ ਸੁਪਨਾ, ਮੂਰਖ ਲਈ ਖੇਡ, ਅਮੀਰ ਲਈ ਹਾਸਾ ਅਤੇ ਗਰੀਬ ਲਈ ਇੱਕ ਦੁਖਾਂਤ ਹੈ।
- ਕਿਸਮਤ ਨੂੰ ਉਹੀ ਕੋਸਦਾ ਹੈ, ਜੋ ਕਰਮਹੀਣ ਹੈ।
- ਆਨੰਦ ਬਾਜ਼ਾਰ ਵਿੱਚ ਨਹੀਂ, ਇਨਸਾਨ ਦੇ ਮਨ ਅੰਦਰ ਮਿਲਦਾ ਹੈ।
- 'ਮੈਂ' ਅਤੇ 'ਮੇਰਾ' ਇਨ੍ਹਾਂ ਦੋ ਅੱਖਰਾਂ ਵਿੱਚ ਹੀ ਸਾਰੇ ਸੰਸਾਰ ਦੇ ਦੁੱਖ ਭਰੇ ਹਨ।
- ਜੇ ਤੁਸੀਂ ਕੁਝ ਪ੍ਰਾਪਤ ਕਰਨ ਲਈ ਦ੍ਰਿੜ ਇਰਾਦਾ ਕਰ ਲਵੋ, ਅਸਫ਼ਲਤਾ ਤੁਹਾਨੂੰ ਰੋਕ ਨਹੀਂ ਸਕੇਗੀ।
If you like this page, share it with others: