ਗੁਜਰਾਤ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ?
A) ਘੂਮਰ
B) ਚਰੀ
C) ਗਰਬਾ
D) ਕੱਥਕ
ਜਵਾਬ ਦੇਖੋ
"ਗਰਬਾ" ਗੁਜਰਾਤ ਦਾ ਪ੍ਰਸਿੱਧ ਲੋਕ ਨਾਚ ਹੈ।
ਸਧਾਰਨ ਲੂਣ ਦਾ ਰਸਾਇਣਕ ਨਾਮ ਕੀ ਹੈ?
A) ਸੋਡੀਅਮ ਕਲੋਰਾਈਡ
B) ਪੋਟਾਸ਼ੀਅਮ ਕਲੋਰਾਈਡ
C) ਸੋਡੀਅਮ ਬਾਈਕਾਰਬੋਨੇਟ
D) ਪੋਟਾਸ਼ੀਅਮ ਬਾਈਕਾਰਬੋਨੇਟ
ਜਵਾਬ ਦੇਖੋ
ਘਰਾਂ ਵਿੱਚ ਖਾਣਾ ਬਣਾਉਣ ਲਈ ਵਰਤੇ ਜਾਂਦੇ ਸਧਾਰਨ ਲੂਣ ਦਾ ਰਾਸਾਇਣਕ ਨਾਮ ਸੋਡੀਅਮ ਕਲੋਰਾਈਡ (NaCl) ਹੈ।
ਕਿਸ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ?
A) ਕਨੇਡਾ
B) ਭਾਰਤ
C) ਆਸਟ੍ਰੇਲੀਆ
D) ਪਾਕਿਸਤਾਨ
ਜਵਾਬ ਦੇਖੋ
ਜੇ ਤੁਹਾਡਾ ਜਵਾਬ 'ਭਾਰਤ' ਹੈ ਤਾਂ ਉਹ ਗ਼ਲਤ ਹੈ। ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ 'ਪਾਕਿਸਤਾਨ' ਵਿੱਚ ਸਭ ਤੋਂ ਵੱਧ ਹੈ, ਜੋ ਕਿ ਲਗਭਗ 8 ਕਰੋੜ ਹੈ।
ਭਾਰਤ ਵਿੱਚ ਲਗਭਗ 3 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਹਨ।
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ?
A) ਗੁਰੂ ਗੋਬਿੰਦ ਸਿੰਘ ਜੀ
B) ਬਾਬਾ ਬੰਦਾ ਸਿੰਘ ਬਹਾਦੁਰ
C) ਮਹਾਰਾਜਾ ਰਣਜੀਤ ਸਿੰਘ
D) ਹਰੀ ਸਿੰਘ ਨਲੂਆ
ਜਵਾਬ ਦੇਖੋ
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੀਤੀ। ਬਾਬਾ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੁੰ ਹਰਾਇਆ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
ਭਾਰਤ ਦੀ ਰਾਜਧਾਨੀ ਕਿਹੜੀ ਹੈ?
A) ਕਲਕੱਤਾ
B) ਨਵੀਂ ਦਿੱਲੀ
C) ਚੰਡੀਗੜ੍ਹ
D) ਮੁੰਬਈ
ਜਵਾਬ ਦੇਖੋ
ਭਾਰਤ ਦੀ ਰਾਜਧਾਨੀ 'ਨਵੀਂ ਦਿੱਲੀ' ਹੈ। 13 ਫਰਵਰੀ 1931 ਨੂੰ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਨਵੀਂ ਦਿੱਲੀ ਤਬਦੀਲ ਕੀਤੀ ਗਈ।
ਕਿਸ ਦੇਸ਼ ਨੂੰ ਚੜ੍ਹਦੇ ਸੂਰਜ ਦੀ ਧਰਤੀ (Land of Rising Sun) ਕਿਹਾ ਜਾਂਦਾ ਹੈ?
A) ਅਮਰੀਕਾ
B) ਜਪਾਨ
C) ਆਸਟ੍ਰੇਲੀਆ
D) ਇੰਡੋਨੇਸ਼ੀਆ
ਜਵਾਬ ਦੇਖੋ
ਜਪਾਨ ਨੂੰ ਚੜ੍ਹਦੇ ਸੂਰਜ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਹੇਠ ਲਿਖਿਆਂ ਵਿੱਚੋਂ ਕਿਹੜੀ ਅਜਿਹੀ ਧਾਤ ਹੈ ਜਿਸ ਨੂੰ ਕਿ ਸਾਧਾਰਨ ਚਾਕੂ ਨਾਲ ਕੱਟਿਆ ਜਾ ਸਕਦਾ ਹੈ?
A) ਸੋਡੀਅਮ
B) ਚਾਂਦੀ
C) ਤਾਂਬਾ
D) ਸੋਨਾ
ਜਵਾਬ ਦੇਖੋ
ਸੋਡੀਅਮ ਇੱਕ ਅਜਿਹੀ ਧਾਤ ਹੈ ਜਿਸ ਨੂੰ ਸਾਧਾਰਨ ਚਾਕੂ ਨਾਲ ਕੱਟਿਆ ਜਾ ਸਕਦਾ ਹੈ। ਲਿਥੀਅਮ ਅਤੇ ਪੋਟਾਸ਼ੀਅਮ ਦੋ ਹੋਰ ਅਜਿਹੀਆਂ ਧਾਤਾਂ ਹਨ।
ਪੰਜਾਬ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਦੀ ਜਿੰਮੇਵਾਰੀ ਭਾਰਤੀ ਥਲ ਸੈਨਾ ਦੀ ਕਿਸ ਕਮਾਂਡ ਕੋਲ ਹੈ?
A) ਉੱਤਰੀ ਕਮਾਂਡ
B) ਕੇਂਦਰੀ ਕਮਾਂਡ
C) ਪੱਛਮੀ ਕਮਾਂਡ
D) ਪੂਰਬੀ ਕਮਾਂਡ
Show Answer
ਭਾਰਤੀ ਥਲ ਸੈਨਾ ਦੀ ਪੱਛਮੀ ਕਮਾਂਡ ਪੰਜਾਬ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦਾਂ ਦੀ ਰਾਖੀ ਲਈ ਜਿੰਮੇਵਾਰ ਹੈ। ਇਸ ਕਮਾਂਡ ਦਾ ਮੁੱਖ ਕੇਂਦਰ ਚੰਡੀਗੜ੍ਹ ਨੇੜ੍ਹੇ ਚੰਡੀਮੰਦਰ ਵਿਖੇ ਹੈ।
ਇੱਥੇ ਇਹ ਵਰਨਣ ਯੋਗ ਹੈ ਕਿ ਭਾਰਤੀ ਫ਼ੌਜ ਦੀਆਂ 7 ਕਮਾਂਡਾਂ ਹਨ, ਜਿਨ੍ਹਾਂ ਵਿੱਚੋਂ 6 ਕਿਰਿਆਸ਼ੀਲ ਕਮਾਂਡਾਂ ਹਨ ਅਤੇ ਇੱਕ ਸਿਖਲਾਈ ਕਮਾਂਡ ਹੈ।
ਕਿਸ ਤਿਉਹਾਰ ਨੂੰ 'ਬਦੀ ਉੱਤੇ ਨੇਕੀ ਦੀ ਜਿੱਤ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ?
A) ਜਨਮ ਅਸ਼ਟਮੀ
B) ਦੀਵਾਲੀ
C) ਦੁਸਹਿਰਾ
D) ਰੱਖੜੀ
ਜਵਾਬ ਦੇਖੋ
ਦੁਸਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤਿਉਹਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।
'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਕਿਸ ਨੇ ਦਿੱਤਾ?
A) ਲਾਲ ਬਹਾਦਰ ਸਾਸ਼ਤਰੀ
B) ਮਹਾਤਮਾ ਗਾਂਧੀ
C) ਇੰਦਰ ਕੁਮਾਰ ਗੁਜਰਾਲ
D) ਚੰਦਰ ਸ਼ੇਖਰ ਆਜ਼ਾਦ
ਜਵਾਬ ਦੇਖੋ
'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਲਾਲ ਬਹਾਦਰ ਸਾਸ਼ਤਰੀ ਨੇ ਦਿੱਤਾ। ਉਹ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਨ।
ਕਿਸ ਵਿਅਕਤੀ ਨੂੰ ਭਾਰਤ ਦੇ 'ਮਿਜ਼ਾਈਲ ਮੈਨ' ਵਜੋਂ ਜਾਣਿਆ ਜਾਂਦਾ ਹੈ?
A) ਹੋਮੀ ਭਾਬਾ
B) ਵਿਕਰਮ ਸਾਰਾਭਾਈ
C) ਸਤੀਸ਼ ਚੰਦਰ ਧਵਨ
D) ਡਾ. ਅਬਦੁਲ ਕਲਾਮ
ਜਵਾਬ ਦੇਖੋ
ਡਾ. ਅਬਦੁਲ ਕਲਾਮ ਨੂੰ ਭਾਰਤ ਦੇ 'ਮਿਜ਼ਾਈਲ ਮੈਨ' ਵਜੋਂ ਜਾਣਿਆ ਜਾਂਦਾ ਹੈ। ਉਹ ਇਕ ਵਿਗਿਆਨੀ ਸਨ ਜਿਨ੍ਹਾਂ ਦੀ ਭਾਰਤ ਦੀਆਂ ਪ੍ਰਿਥਵੀ, ਅਗਨੀ ਆਦਿ ਮਿਸਾਈਲਾਂ ਦੇ ਵਿਕਾਸ ਵਿੱਚ ਵਿਸ਼ੇਸ਼ ਦੇਣ ਹੈ।
ਭਾਰਤ ਦੇ ਕਿਸ ਸ਼ਹਿਰ ਨੂੰ 'ਡਾਇਮੰਡ ਸਿਟੀ' (ਹੀਰਿਆਂ ਦਾ ਸ਼ਹਿਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ?
A) ਆਸਨਸੋਲ
B) ਸੂਰਤ
C) ਜੈਪੁਰ
D) ਮੁੰਬਈ
ਜਵਾਬ ਦੇਖੋ
ਗੁਜਰਾਤ ਰਾਜ ਵਿੱਚ ਸਥਿਤ ਸੂਰਤ ਸ਼ਹਿਰ ਨੂੰ 'ਡਾਇਮੰਡ ਸਿਟੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੂਰਤ ਵਿੱਚ ਹੀਰਿਆਂ ਨੂੰ ਤਰਾਸ਼ਣ ਅਤੇ ਪਾਲਿਸ਼ ਕਰਨ ਵਾਲੀਆਂ ਕਈ ਇਕਾਈਆਂ ਮੌਜੂਦ ਹਨ ਅਤੇ ਇਹ ਸ਼ਹਿਰ ਇਸ ਕੰਮ ਲਈ ਸੰਸਾਰ ਪ੍ਰਸਿੱਧ ਹੈ।
ਨਵੀਂ ਦਿੱਲੀ (ਭਾਰਤ) ਅਤੇ ਲਾਹੌਰ (ਪਾਕਿਸਤਾਨ) ਵਿਚਾਲੇ ਇੱਕ ਰੇਲਵੇ ਲਾਈਨ ਹੈ। ਇਸ ਲਾਈਨ ਤੇ ਭਾਰਤੀ ਪਾਸੇ ਵੱਲ ਆਖਰੀ ਸਟੇਸ਼ਨ ਕਿਹੜਾ ਹੈ?
A) ਅੰਮ੍ਰਿਤਸਰ
B) ਵਾਹਗਾ
C) ਅਟਾਰੀ
D) ਜਲੰਧਰ ਛਾਉਣੀ
Show Answer
ਨਵੀਂ ਦਿੱਲੀ ਤੋਂ ਲਾਹੌਰ ਜਾਣ ਵਾਲੀ ਰੇਲਵੇ ਲਾਈਨ ਤੇ ਭਾਰਤੀ ਪਾਸੇ ਵੱਲ ਆਖਰੀ ਸਟੇਸ਼ਨ 'ਅਟਾਰੀ' ਹੈ। ਇਸ ਰਸਤੇ 'ਤੇ ਸਮਝੌਤਾ ਐਕਸਪ੍ਰੈਸ ਨਾਮ ਦੀ ਰੇਲ ਗੱਡੀ ਚਲਦੀ ਹੈ।
ਦਿੱਲੀ ਸ਼ਹਿਰ ਕਿਸ ਨਦੀ ਦੇ ਕੰਢੇ 'ਤੇ ਵਸਿਆ ਹੈ?
A) ਯਮੁਨਾ
B) ਗੰਗਾ
C) ਸਤਲੁਜ
D) ਇੰਡਸ
ਜਵਾਬ ਦੇਖੋ
ਨਵੀਂ ਦਿੱਲੀ, ਜੋ ਕਿ ਭਾਰਤ ਦੀ ਰਾਜਧਾਨੀ ਹੈ, ਯਮੁਨਾ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਹੈ। ਯਮੁਨਾ ਗੰਗਾ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ, ਜੋ ਕਿ ਪ੍ਰਯਾਗਰਾਜ (ਇਲਾਹਾਬਾਦ) ਵਿਖੇ ਤ੍ਰਿਵੇਣੀ ਸੰਗਮ ਦੇ ਸਥਾਨ ਤੇ ਗੰਗਾ ਨਾਲ ਮਿਲਦੀ ਹੈ।
ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ?
A) ਕ੍ਰਿਸ਼ਨਾ
B) ਗੰਗਾ
C) ਨਰਮਦਾ
D) ਸਿੰਧ
ਜਵਾਬ ਦੇਖੋ
ਗੰਗਾ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ, ਜੋ ਕਿ ਉਤਰਾਖੰਡ ਰਾਜ ਵਿੱਚ ਹਿਮਾਲਿਆ ਪਰਬਤਾਂ ਵਿੱਚੋਂ ਨਿਕਲਦੀ ਹੈ। ਇਸ ਦੀ ਲੰਬਾਈ 2525 ਕਿ.ਮੀ. ਹੈ।
ਅਜੰਤਾ ਦੀਆਂ ਗੁਫ਼ਾਵਾਂ ਕਿਸ ਰਾਜ ਵਿੱਚ ਸਥਿਤ ਹਨ?
A) ਮੱਧ ਪ੍ਰਦੇਸ਼
B) ਉੜੀਸਾ
C) ਤਾਮਿਲਨਾਡੂ
D) ਮਹਾਰਾਸ਼ਟਰ
ਜਵਾਬ ਦੇਖੋ
ਅਜੰਤਾ ਦੀਆਂ ਗੁਫ਼ਾਵਾਂ ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ ਲਗਭਗ 30 ਗੁਫ਼ਾਵਾਂ ਦਾ ਸਮੂਹ ਹੈ। ਅੱਜ ਤੋਂ ਕਰੀਬ 2 ਹਜ਼ਾਰ ਸਾਲ ਪਹਿਲਾਂ ਬਣੇ ਇਹ ਬੋਧੀ ਸਮਾਰਕ ਮਹਾਰਾਸ਼ਟਰ ਰਾਜ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਸਥਿਤ ਹਨ।
ਸੰਸਾਰ ਦਾ ਸਭ ਤੋਂ ਉੱਚਾ ਬੁੱਤ 'ਸਟੈਚੂ ਆਫ਼ ਯੂਨਿਟੀ' ਕਿਸ ਵਿਅਕਤੀ ਦਾ ਬੁੱਤ ਹੈ?
A) ਨੈਲਸਨ ਮੰਡੇਲਾ
B) ਮਹਾਤਮਾ ਗਾਂਧੀ
C) ਸਰਦਾਰ ਪਟੇਲ
D) ਬਾਲ ਗੰਗਾਧਰ ਤਿਲਕ
ਜਵਾਬ ਦੇਖੋ
'ਸਟੈਚੂ ਆਫ਼ ਯੂਨਿਟੀ' ਸੰਸਾਰ ਦਾ ਸਭ ਤੋਂ ਉੱਚਾ ਬੁੱਤ ਹੈ, ਜੋ ਕਿ ਸੁਤੰਤਰਤਾ ਸੰਗਰਾਮੀ ਸਰਦਾਰ ਵੱਲਭਭਾਈ ਪਟੇਲ ਦਾ ਬੁੱਤ ਹੈ। ਇਸ ਦੀ ਉਚਾਈ 182 ਮੀਟਰ (597 ਫੁੱਟ) ਹੈ ਅਤੇ ਇਹ ਵਡੋਦਰਾ ਸ਼ਹਿਰ ਦੇ ਨੇੜੇ ਨਰਮਦਾ ਨਦੀ ਵਿੱਚ ਸਾਧੂ ਬੇਟ ਨਾਮ ਦੇ ਟਾਪੂ ਉੱਤੇ ਸਥਿਤ ਹੈ।
ਈਸਟ ਇੰਡੀਆ ਕੰਪਨੀ ਨੇ ਭਾਰਤ ਨਾਲ ਵਪਾਰ ਦੀ ਸ਼ੁਰੂਆਤ ਕਿਸ ਸ਼ਹਿਰ ਤੋਂ ਕੀਤੀ?
A) ਬੰਬਈ (ਮੁੰਬਈ)
B) ਮਦਰਾਸ (ਚੇਨਈ)
C) ਕਲਕੱਤਾ
D) ਸੂਰਤ
ਜਵਾਬ ਦੇਖੋ
ਈਸਟ ਇੰਡੀਆ ਕੰਪਨੀ (ਬਰਤਾਨੀਆ) ਨੇ ਭਾਰਤ ਨਾਲ ਵਪਾਰ ਦੀ ਸ਼ੁਰੂਆਤ ਸੂਰਤ ਸ਼ਹਿਰ ਤੋਂ ਕੀਤੀ। ਪਹਿਲੇ ਬਰਤਾਨਵੀ ਸਮੁੰਦਰੀ ਜਹਾਜ਼ ਸੂਰਤ ਦੀ ਬੰਦਰਗਾਹ 'ਤੇ ਪਹੁੰਚੇ ਅਤੇ 1608 ਈ. ਵਿੱਚ ਈਸਟ ਇੰਡੀਆ ਕੰਪਨੀ ਨੇ ਇਸ ਨੂੰ ਆਪਣਾ ਵਪਾਰਕ ਕੇਂਦਰ ਬਣਾਇਆ।
ਅੰਡਾ ਹੇਠ ਲਿਖਿਆਂ ਵਿਚੋਂ ਕਿਸ ਚੀਜ਼ ਦਾ ਚੰਗਾ ਸਰੋਤ ਹੈ?
A) ਵਿਟਾਮਿਨ ਬੀ
B) ਕੈਲਸ਼ੀਅਮ
C) ਪ੍ਰੋਟੀਨ
D) ਆਇਰਨ
ਜਵਾਬ ਦੇਖੋ
ਅੰਡਾ ਪ੍ਰੋਟੀਨ ਦਾ ਚੰਗਾ ਸਰੋਤ ਹੈ ਅਤੇ ਇਸ ਵਿੱਚ ਪ੍ਰੋਟੀਨ ਦੀ ਮਾਤਰਾ 6-7 ਗ੍ਰਾਮ ਹੁੰਦੀ ਹੈ। ਇੱਕ ਆਮ ਆਦਮੀ ਨੂੰ ਦਿਨ ਵਿੱਚ ਲਗਭਗ 56 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ।
ਭਾਰਤ ਕਿਸ ਮਹਾਂਦੀਪ ਵਿੱਚ ਸਥਿਤ ਹੈ?
A) ਯੂਰਪ
B) ਅੰਟਾਰਟੀਕਾ
C) ਦੱਖਣੀ ਅਮਰੀਕਾ
D) ਏਸ਼ੀਆ
ਜਵਾਬ ਦੇਖੋ
ਭਾਰਤ ਏਸ਼ੀਆ ਮਹਾਂਦੀਪ ਵਿੱਚ ਸਥਿਤ ਹੈ। ਏਸ਼ੀਆ ਵਿੱਚ ਅੰਦਾਜ਼ਨ 50 ਦੇਸ਼ ਹਨ ਅਤੇ ਸੰਸਾਰ ਦੀ ਲਗਭਗ 60 ਪ੍ਰਤੀਸ਼ਤ ਵਸੋਂ ਇਸ ਮਹਾਂਦੀਪ ਵਿੱਚ ਰਹਿੰਦੀ ਹੈ।
ਗਣਤੰਤਰਤਾ ਦਿਵਸ ਦੇ ਮੌਕੇ ਤੇ ਹੋਣ ਵਾਲੇ ਰਾਸ਼ਟਰੀ ਸਮਾਗਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਕੌਣ ਅਦਾ ਕਰਦਾ ਹੈ?
A) ਸਰਵਉੱਚ ਅਦਾਲਤ ਦਾ ਮੁੱਖ ਜੱਜ
B) ਰਾਸ਼ਟਰਪਤੀ
C) ਪ੍ਰਧਾਨ ਮੰਤਰੀ
D) ਉੱਪ-ਰਾਸ਼ਟਰਪਤੀ
ਜਵਾਬ ਦੇਖੋ
ਗਣਤੰਤਰਤਾ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਹੋਣ ਵਾਲੇ ਰਾਸ਼ਟਰੀ ਸਮਾਗਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਦਾ ਕੀਤੀ ਜਾਂਦੀ ਹੈ।
ਰਾਸ਼ਟਰਪਤੀ ਦੁਆਰਾ 'ਰਾਜਪਥ' ਵਿਖੇ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਇਸ ਉਪਰੰਤ ਪਰੇਡ ਹੁੰਦੀ ਹੈ, ਜੋ ਕਿ ਰਾਜਪਥ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹੇ ਵਿਖੇ ਖਤਮ ਹੁੰਦੀ ਹੈ।
ਦੁਨੀਆਂ ਵਿੱਚ ਕੁੱਲ ਕਿੰਨੇ ਮਹਾਂਦੀਪ ਹਨ?
A) ਯੂਰਪ
B) ਅੰਟਾਰਟੀਕਾ
C) ਦੱਖਣੀ ਅਮਰੀਕਾ
D) ਏਸ਼ੀਆ
ਜਵਾਬ ਦੇਖੋ
ਦੁਨੀਆਂ ਵਿੱਚ ਕੁੱਲ 7 ਮਹਾਂਦੀਪ ਹਨ ਅਤੇ ਇਨ੍ਹਾਂ ਦੇ ਨਾਮ ਹਨ - ਏਸ਼ੀਆ, ਅਫਰੀਕਾ, ਦੱਖਣੀ ਅਮਰੀਕਾ, ਉੱਤਰੀ ਅਮਰੀਕਾ, ਅੰਟਾਰਟੀਕਾ, ਯੂਰਪ ਅਤੇ ਅਸਟ੍ਰੇਲੀਆ।
'ਵਿਜੇ ਸਤੰਭ' ਕਿਸ ਸ਼ਹਿਰ ਵਿਚ ਸਥਿਤ ਹੈ?
A) ਆਗਰਾ
B) ਗਵਾਲੀਅਰ
C) ਚਿਤੌੜਗੜ੍ਹ
D) ਹੈਦਰਾਬਾਦ
ਜਵਾਬ ਦੇਖੋ
'ਵਿਜੇ ਸਤੰਭ' ਚਿਤੌੜਗੜ੍ਹ ਵਿਖੇ ਚਿਤੌੜਗੜ੍ਹ ਕਿਲ੍ਹੇ ਵਿਚ ਸਥਿਤ ਹੈ। ਇਸ ਨੂੰ ਮੇਵਾੜ ਦੇ ਰਾਜਾ ਰਾਣਾ ਕੁੰਭ ਨੇ 1448 ਈਸਵੀ ਵਿੱਚ ਬਣਵਾਇਆ ਸੀ।
ਧਰਤੀ ਉੱਤੇ ਸਭ ਤੋਂ ਸਖ਼ਤ ਕਿਸ ਤੱਤ ਨੂੰ ਮੰਨਿਆ ਗਿਆ ਹੈ?
A) ਤਾਂਬਾ
B) ਸੋਨਾ
C) ਲੋਹਾ
D) ਹੀਰਾ
ਜਵਾਬ ਦੇਖੋ
ਧਰਤੀ ਉੱਤੇ ਪਾਈ ਜਾਣ ਵਾਲੀ ਸਭ ਤੋਂ ਸਖ਼ਤ ਵਸਤੂ 'ਹੀਰਾ' ਹੈ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ?
A) ਜਵਾਹਰ ਲਾਲ ਨਹਿਰੂ
B) ਲਾਲ ਬਹਾਦੁਰ ਸ਼ਾਸ਼ਤਰੀ
C) ਮਹਾਤਮਾ ਗਾਂਧੀ
D) ਵੱਲਭ ਭਾਈ ਪਟੇਲ
ਜਵਾਬ ਦੇਖੋ
ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ।
ਆਜ਼ਾਦ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ?
A) 15 ਅਗਸਤ 1947
B) 26 ਜਨਵਰੀ 1950
C) 26 ਨਵੰਬਰ 1949
D) 26 ਅਗਸਤ 1947
ਜਵਾਬ ਦੇਖੋ
ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।
ਨਵੀਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਬਣਾਇਆ ਗਿਆ?
A) 26 ਜਨਵਰੀ 1911
B) 13 ਫਰਵਰੀ 1931
C) 1 ਨਵੰਬਰ 1921
D) 15 ਜੁਲਾਈ 1918
ਜਵਾਬ ਦੇਖੋ
13 ਫਰਵਰੀ 1931 ਨੂੰ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਨਵੀਂ ਦਿੱਲੀ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਲੌਰਡ ਇਰਵਿਨ ਨੇ ਕੀਤਾ, ਜੋ ਕਿ ਉਸ ਸਮੇਂ ਭਾਰਤ ਦਾ ਵਾਇਸਰਾਏ ਸੀ।
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ?
A) ਜਵਾਹਰ ਲਾਲ ਨਹਿਰੂ
B) ਸਰਵਪੱਲੀ ਰਾਧਾਕ੍ਰਿਸ਼ਨਨ
C) ਮਹਾਤਮਾ ਗਾਂਧੀ
D) ਰਾਜੇਂਦਰ ਪ੍ਰਸਾਦ
ਜਵਾਬ ਦੇਖੋ
ਰਾਜੇਂਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ। ਉਹ 26 ਜਨਵਰੀ 1950 ਨੂੰ ਭਾਰਤ ਦੇ ਰਾਸ਼ਟਰਪਤੀ ਬਣੇ।
ਤਾਜ ਮਹਿਲ ਕਿਸ ਨਦੀ ਦੇ ਕਿਨਾਰੇ ਤੇ ਬਣਿਆ ਹੈ?
A) ਗੰਗਾ
B) ਬ੍ਰਹਮਪੁੱਤਰ
C) ਨਰਮਦਾ
D) ਯਮੁਨਾ
ਜਵਾਬ ਦੇਖੋ
ਤਾਜ ਮਹਿਲ ਯਮੁਨਾ ਨਦੀ ਦੇ ਕਿਨਾਰੇ ਤੇ ਬਣਿਆ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ 17ਵੀਂ ਸਦੀ ਵਿੱਚ ਬਣਵਾਇਆ।
ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਹਾਲ ਵਿੱਚ ਬੰਬ ਕਿਨ੍ਹਾਂ ਇਨਕਲਾਬੀ ਨੌਜਵਾਨਾਂ ਨੇ ਸੁੱਟਿਆ?
A) ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ
B) ਬਟੂਕੇਸ਼ਵਰ ਦੱਤ ਅਤੇ ਭਗਤ ਸਿੰਘ
C) ਕਿਸ਼ੋਰੀ ਲਾਲ ਅਤੇ ਭਗਤ ਸਿੰਘ
D) ਚੰਦਰ ਸ਼ੇਖਰ ਅਜ਼ਾਦ ਅਤੇ ਜੈ ਗੋਪਾਲ
ਜਵਾਬ ਦੇਖੋ
ਬਟੂਕੇਸ਼ਵਰ ਦੱਤ ਅਤੇ ਭਗਤ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਹਾਲ ਵਿੱਚ 8 ਅਪ੍ਰੈਲ 1929 ਨੂੰ ਬੰਬ ਸੁਟਿਆ।
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ?
A) ਮਹਾਰਾਜਾ ਰਣਜੀਤ ਸਿੰਘ
B) ਬਾਬਾ ਬੰਦਾ ਸਿੰਘ ਬਹਾਦਰ
C) ਗੁਰੂ ਗੋਬਿੰਦ ਸਿੰਘ
D) ਜੱਸਾ ਸਿੰਘ ਰਾਮਗੜ੍ਹੀਆ
ਜਵਾਬ ਦੇਖੋ
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੀਤੀ। ਉਸ ਨੇ ਚੱਪੜ ਚਿੜੀ ਵਿਖੇ ਮੁਗ਼ਲ ਫੌਜਾਂ ਨੂੰ ਹਰਾ ਕੇ ਸਰਹਿੰਦ ਤੋਂ ਸਿੱਖ ਰਾਜ ਦੀ ਸ਼ੁਰੂਆਤ ਕੀਤੀ।
ਭਾਰਤ ਵਿੱਚ ਕੁੱਲ ਕਿੰਨ੍ਹੇ ਪ੍ਰਾਂਤ ਹਨ?
A) 25
B) 28
C) 29
D) 35
ਜਵਾਬ ਦੇਖੋ
ਭਾਰਤ ਵਿੱਚ ਇਸ ਸਮੇਂ ਕੁੱਲ 28 ਪ੍ਰਾਂਤ ਹਨ। ਇਸ ਸੂਚੀ ਵਿੱਚ ਤੇਲੰਗਾਨਾ ਸਭ ਤੋਂ ਨਵਾਂ ਰਾਜ ਹੈ। ਸਾਲ 2019 ਵਿੱਚ ਜੰਮੂ ਕਸ਼ਮੀਰ ਨੂੰ ਪ੍ਰਾਂਤ ਤੋਂ ਕੇਂਦਰ ਸਾਸ਼ਿਤ ਪ੍ਰਦੇਸ਼ (U.T.) ਬਣਾ ਦਿੱਤਾ ਗਿਆ।
ਭਾਰਤ ਦੇ ਪੂਰਬ ਵਿੱਚ ਕਿਹੜਾ ਸਾਗਰ ਸਥਿਤ ਹੈ?
A) ਬੰਗਾਲ ਦੀ ਖਾੜੀ
B) ਅਰਬ ਸਾਗਰ
C) ਲਾਲ ਸਾਗਰ
D) ਹਿੰਦ ਮਹਾਂਸਾਗਰ
ਜਵਾਬ ਦੇਖੋ
ਭਾਰਤ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ ਸਥਿਤ ਹੈ। ਭਾਰਤ ਦੇ ਪੱਛਮ ਦਿਸ਼ਾ ਵੱਲ ਅਰਬ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਸਥਿਤ ਹੈ।
ਪੰਜਾਬ ਦੇ ਕਿਹੜੇ ਮੁੱਖ ਮੰਤਰੀ ਇੱਕ ਉਘੇ ਸਾਹਿਤਕਾਰ ਸਨ?
A) ਗੋਪੀ ਚੰਦ ਭਾਰਗਵ
B) ਗਿਆਨੀ ਜ਼ੈਲ ਸਿੰਘ
C) ਗੁਰਮੁਖ ਸਿੰਘ ਮੁਸਾਫ਼ਿਰ
D) ਜਸਟਿਸ ਗੁਰਨਾਮ ਸਿੰਘ
ਜਵਾਬ ਦੇਖੋ
ਗੁਰਮੁਖ ਸਿੰਘ ਮੁਸਾਫ਼ਿਰ ਇੱਕ ਉਘੇ ਸਾਹਿਤਕਾਰ ਸਨ, ਜਿਹਨਾਂ ਨੂੰ ਆਪਣੀਆਂ ਰਚਨਾਵਾਂ ਕਰਕੇ ਸਾਹਿਤ ਅਕੈਡਮੀ ਪੁਰਸਕਾਰ ਦਿੱਤਾ ਗਿਆ। ਉਹ 1966 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ।
ਦਿੱਲੀ ਦਾ ਲਾਲ ਕਿਲ੍ਹਾ ਕਿਸ ਨੇ ਬਣਵਾਇਆ?
A) ਸ਼ਾਹਜਹਾਂ
B) ਅਕਬਰ
C) ਔਰੰਗਜ਼ੇਬ
D) ਮਹਾਰਾਣਾ ਪ੍ਰਤਾਪ
ਜਵਾਬ ਦੇਖੋ
ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1648 ਈਸਵੀ ਵਿੱਚ ਕਰਵਾਇਆ ਗਿਆ।
ਭਾਰਤ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ?
A) ਗੋਬਿੰਦ ਸਾਗਰ
B) ਇੰਦਰਾ ਸਾਗਰ
C) ਵੂਲਰ ਝੀਲ
D) ਰੇਨੁਕਾ ਝੀਲ
ਜਵਾਬ ਦੇਖੋ
ਇੰਦਰਾ ਸਾਗਰ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ, ਜੋ ਕਿ ਨਰਮਦਾ ਨਦੀ ਉੱਤੇ ਬਣੇ ਇੰਦਰਾ ਸਾਗਰ ਬੰਨ੍ਹ (ਡੈਮ) ਦੁਆਰਾ ਬਣੀ ਹੈ। ਇਹ ਝੀਲ ਮੱਧ ਪ੍ਰਦੇਸ਼ ਪ੍ਰਾਂਤ ਵਿੱਚ ਸਥਿਤ ਹੈ।
ਕਿਸ ਸ਼ਹਿਰ ਨੂੰ 'ਨੀਲਾ ਸ਼ਹਿਰ' ਦੇ ਨਾਮ ਨਾਲ ਜਾਣਿਆ ਜਾਂਦਾ ਹੈ?
A) ਕੰਨਿਆ ਕੁਮਾਰੀ
B) ਅਹਿਮਦਾਬਾਦ
C) ਜੈਪੁਰ
D) ਜੋਧਪੁਰ
ਜਵਾਬ ਦੇਖੋ
ਰਾਜਸਥਾਨ ਦੇ ਜੋਧਪੁਰ ਸ਼ਹਿਰ ਨੂੰ 'ਨੀਲਾ ਸ਼ਹਿਰ' ਜਾਂ 'ਬਲਿਊ ਸਿਟੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਰਾਣੇ ਸ਼ਹਿਰ ਵਿੱਚ ਘਰਾਂ ਉੱਤੇ ਕੀਤੇ ਨੀਲੇ ਰੰਗ ਕਾਰਨ ਜੋਧਪੁਰ ਨੂੰ ਇਹ ਨਾਮ ਮਿਲਿਆ ਹੈ।
ਭਾਰਤ ਦੀ 2011 ਦੀ ਜਨਗਣਨਾ ਅਨੁਸਾਰ ਕੁਲ ਆਬਾਦੀ ਕਿੰਨੀ ਹੈ?
A) 121 ਕਰੋੜ
B) 102 ਕਰੋੜ
C) 132 ਕਰੋੜ
D) 119 ਕਰੋੜ
ਜਵਾਬ ਦੇਖੋ
2011 ਵਿੱਚ ਹੋਈ ਜਨਗਣਨਾ ਅਨੁਸਾਰ ਭਾਰਤ ਦੀ ਕੁਲ ਆਬਾਦੀ ਲਗਭਗ 121 ਕਰੋੜ ਹੈ। ਇਸ ਜਨਗਣਨਾ ਅਨੁਸਾਰ ਤਕਰੀਬਨ 69% ਲੋਕ ਪੇਂਡੂ ਖੇਤਰ ਵਿੱਚ ਅਤੇ 31% ਲੋਕ ਸ਼ਹਿਰੀ ਖੇਤਰ ਵਿੱਚ ਰਹਿੰਦੇ ਹਨ।
ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋ ਵੱਡਾ ਰਾਜ ਕਿਹੜਾ ਹੈ?
A) ਬਿਹਾਰ
B) ਮੱਧ ਪ੍ਰਦੇਸ਼
C) ਉੱਤਰ ਪ੍ਰਦੇਸ਼
D) ਮਹਾਰਾਸ਼ਟਰ
ਜਵਾਬ ਦੇਖੋ
ਆਬਾਦੀ ਪੱਖੋਂ ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋ ਵੱਡਾ ਰਾਜ ਹੈ। ਇਸ ਦੀ ਆਬਾਦੀ ਲਗਭਗ 20 ਕਰੋੜ ਹੈ।
'ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ' ਇਹ ਵਾਕ ਕਿਸ ਨੇ ਕਹੇ?
A) ਬਾਲ ਗੰਗਾਧਰ ਤਿਲਕ
B) ਲਾਲਾ ਲਾਜਪਤ ਰਾਏ
C) ਸ਼ਹੀਦ ਭਗਤ ਸਿੰਘ
D) ਸੁਬਾਸ਼ ਚੰਦਰ ਬੋਸ
ਜਵਾਬ ਦੇਖੋ
ਬਾਲ ਗੰਗਾਧਰ ਤਿਲਕ ਨੇ ਕਿਹਾ ਸੀ 'ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ'। ਉਹ ਅਜੇਹੇ ਸੁਤੰਤਰਤਾ ਸੰਗਰਾਮੀ ਸਨ ਜੋ ਭਾਰਤ ਦੀ ਆਜ਼ਾਦੀ ਲਈ ਸ਼ਕਤੀ ਦੀ ਵਰਤੋਂ ਦੇ ਪੱਖ ਵਿੱਚ ਸਨ।
ਇਨ੍ਹਾਂ ਵਿਚੋਂ ਕਿਹੜਾ ਪੰਜਾਬੀ ਲੋਕ-ਨਾਚ ਕੁੜੀਆਂ ਦੁਆਰਾ ਨਹੀਂ ਕੀਤਾ ਜਾਂਦਾ?
A) ਜਾਗੋ
B) ਜੁਗਨੀ
C) ਗਿੱਧਾ
D) ਕਿਕਲੀ
ਜਵਾਬ ਦੇਖੋ
ਗਿੱਧਾ, ਕਿਕਲੀ ਅਤੇ ਜਾਗੋ ਕੁੜੀਆਂ/ਔਰਤਾਂ ਦੁਆਰਾ ਕੀਤੇ ਜਾਣ ਵਾਲੇ ਲੋਕ-ਨਾਚ ਹਨ। ਜੁਗਨੀ ਇੱਕ ਰਵਾਇਤੀ ਪੰਜਾਬੀ ਨਾਚ ਹੈ, ਜੋ ਕਿ ਮੁੰਡਿਆਂ ਦੁਆਰਾ ਕੀਤਾ ਜਾਂਦਾ ਹੈ।
ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ?
A) ਦਿੱਲੀ
B) ਮੁੰਬਈ
C) ਚੇਨਈ
D) ਕਲਕੱਤਾ
ਜਵਾਬ ਦੇਖੋ
'ਮੁੰਬਈ' ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤ ਦੀ ਆਰਥਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਦੀ ਕੁੱਲ ਆਬਾਦੀ 1.24 ਕਰੋੜ (2011 ਦੀ ਜਨਗਣਨਾ ਅਨੁਸਾਰ) ਹੈ।
ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋ ਛੋਟਾ ਰਾਜ ਕਿਹੜਾ ਹੈ?
A) ਗੋਆ
B) ਨਾਗਾਲੈਂਡ
C) ਮਿਜ਼ੋਰਮ
D) ਸਿੱਕਮ
ਜਵਾਬ ਦੇਖੋ
ਖੇਤਰਫਲ ਪੱਖੋਂ 'ਗੋਆ' ਭਾਰਤ ਦਾ ਸਭ ਤੋ ਛੋਟਾ ਰਾਜ ਹੈ। ਇਸ ਦਾ ਖੇਤਰਫ਼ਲ 3702 ਵਰਗ ਕਿਲੋਮੀਟਰ ਹੈ।
ਕਣਕ ਦੇ ਉਤਪਾਦਨ ਵਿੱਚ ਭਾਰਤ ਦਾ ਵਿਸ਼ਵ ਵਿੱਚ ਕਿਹੜਾ ਸਥਾਨ ਹੈ?
A) ਪਹਿਲਾ
B) ਦੂਜਾ
C) ਤੀਸਰਾ
D) ਸੱਤਵਾਂ
ਜਵਾਬ ਦੇਖੋ
ਭਾਰਤ ਵਿਸ਼ਵ ਵਿੱਚ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ।
ਭਾਰਤ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ?
A) ਪੰਜਾਬ
B) ਮੱਧ ਪ੍ਰਦੇਸ਼
C) ਉੱਤਰ ਪ੍ਰਦੇਸ਼
D) ਹਰਿਆਣਾ
ਜਵਾਬ ਦੇਖੋ
ਉੱਤਰ ਪ੍ਰਦੇਸ਼ ਵਿੱਚ ਕਣਕ ਦਾ ਉਤਪਾਦਨ ਬਾਕੀ ਰਾਜਾਂ ਦੇ ਮੁਕਾਬਲੇ ਸਭ ਤੋਂ ਵਧੇਰੇ ਹੁੰਦਾ ਹੈ।
ਭਾਰਤ ਦੇ ਕਿਸ ਰਾਜ ਵਿੱਚ ਸੂਰਜ ਸਭ ਤੋਂ ਪਹਿਲਾਂ ਚੜ੍ਹਦਾ ਹੈ?
A) ਨਾਗਾਲੈਂਡ
B) ਮੱਧ ਪ੍ਰਦੇਸ਼
C) ਅਸਾਮ
D) ਅਰੁਣਾਚਲ ਪ੍ਰਦੇਸ਼
ਜਵਾਬ ਦੇਖੋ
ਅਰੁਣਾਚਲ ਪ੍ਰਦੇਸ਼ ਭਾਰਤ ਦਾ ਸਭ ਤੋਂ ਪੂਰਬੀ ਰਾਜ ਹੈ ਅਤੇ ਇੱਥੇ ਸੂਰਜ ਸਭ ਤੋਂ ਪਹਿਲਾਂ ਚੜ੍ਹਦਾ ਹੈ।
ਸੌਰ ਮੰਡਲ ਵਿੱਚ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ?
A) ਮੰਗਲ
B) ਅਰੁਣ
C) ਵਰੁਣ
D) ਬੁੱਧ
ਜਵਾਬ ਦੇਖੋ
ਬੁੱਧ (Mercury) ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਹੈ। 1516 ਮੀਲ (2440 ਕਿਲੋਮੀਟਰ) ਦੇ ਘੇਰੇ ਦੇ ਨਾਲ, ਬੁੱਧ ਗ੍ਰਹਿ ਧਰਤੀ ਦੀ ਚੌੜਾਈ ਦੇ 1/3 ਤੋਂ ਥੋੜ੍ਹਾ ਵੱਧ ਹੈ।
ਸੌਰ ਮੰਡਲ ਵਿੱਚ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ?
A) ਮੰਗਲ
B) ਸ਼ੁੱਕਰ
C) ਧਰਤੀ
D) ਬੁੱਧ
ਜਵਾਬ ਦੇਖੋ
ਸ਼ੁੱਕਰ (Venus) ਸੌਰ ਮੰਡਲ ਦਾ ਸਭ ਤੋਂ ਗਰਮ ਗ੍ਰਹਿ ਹੈ। ਸੂਰਜ ਤੋਂ ਦੂਰੀ ਦੇ ਅਨੁਸਾਰ ਇਹ ਦੂਜੇ ਸਥਾਨ 'ਤੇ ਹੈ। ਪਰ ਕਾਰਬਨ ਡਾਈਆਕਸਾਈਡ ਵਾਲੇ ਸੰਘਣੇ ਵਾਯੂਮੰਡਲ ਕਾਰਨ ਇਸ ਦਾ ਤਾਪਮਾਨ ਦੂਜੇ ਗ੍ਰਹਿਆਂ ਨਾਲੋਂ ਜ਼ਿਆਦਾ ਹੈ।
ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਵਿੱਚੋਂ, ਭਾਰਤ ਦੀ ਇੱਕੋ ਇੱਕ ਦਰਿਆਈ ਬੰਦਰਗਾਹ ਕਿਹੜੀ ਹੈ?
A) ਮੁੰਬਈ
B) ਕੋਲਕਾਤਾ
C) ਚੇਨਈ
D) ਵਿਸ਼ਾਖਾਪਟਨਮ
ਜਵਾਬ ਦੇਖੋ
ਦਰਿਆਈ ਬੰਦਰਗਾਹ (Riverine Port) ਦਾ ਅਰਥ ਹੈ ਦਰਿਆ ਦੇ ਕੰਢੇ 'ਤੇ ਬਣੀ ਬੰਦਰਗਾਹ। ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਵਿੱਚੋਂ, ਕੋਲਕਾਤਾ ਬੰਦਰਗਾਹ ਭਾਰਤ ਦੀ ਇੱਕੋ ਇੱਕ ਦਰਿਆਈ ਬੰਦਰਗਾਹ ਹੈ ਜੋ ਹੂਗਲੀ ਨਦੀ ਰਾਹੀਂ ਸਮੁੰਦਰ ਨਾਲ ਜੁੜੀ ਹੋਈ ਹੈ।
ਉੱਤਰ ਅਤੇ ਦੱਖਣ ਭਾਰਤ ਦੇ ਵਿਚਕਾਰ ਕਿਹੜੀ ਪਰਬਤ ਲੜੀ ਨੂੰ ਪਰੰਪਰਾਗਤ ਸੀਮਾ ਮੰਨਿਆ ਜਾਂਦਾ ਹੈ?
A) ਪੂਰਬੀ ਘਾਟ
B) ਵਿੰਧਿਆ ਪਰਬਤ ਲੜੀ
C) ਪੱਛਮੀ ਘਾਟ
D) ਅਰਾਵਲੀ ਪਰਬਤ ਲੜੀ
ਜਵਾਬ ਦੇਖੋ
ਵਿੰਧਿਆ ਲੜੀ (Vindhya Range) ਪੱਛਮ-ਕੇਂਦਰੀ ਭਾਰਤ ਵਿੱਚ ਪਹਾੜੀਆਂ ਦੀ ਇੱਕ ਲੜੀ ਹੈ ਜੋ ਭੂਗੋਲਕ ਤੌਰ ਉੱਤੇ ਭਾਰਤ ਨੂੰ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਵੰਡਦੀ ਹੈ।
ਭਾਰਤ ਦਾ ਕਿਹੜਾ ਰਾਸ਼ਟਰੀ ਪਾਰਕ ਇੱਕ ਸਿੰਗ ਵਾਲੇ ਗੈਂਡੇ ਲਈ ਮਸ਼ਹੂਰ ਹੈ?
A) ਪੂਰਬੀ ਘਾਟ
B) ਵਿੰਧਿਆ ਪਰਬਤ ਲੜੀ
C) ਪੱਛਮੀ ਘਾਟ
D) ਅਰਾਵਲੀ ਪਰਬਤ ਲੜੀ
ਜਵਾਬ ਦੇਖੋ
ਅਸਾਮ ਵਿੱਚ ਸਥਿਤ ਕਾਜ਼ੀਰੰਗਾ ਨੈਸ਼ਨਲ ਪਾਰਕ (Kaziranga National Park) ਆਪਣੇ ਇੱਕ ਸਿੰਗ ਵਾਲੇ ਗੈਂਡਿਆਂ ਲਈ ਮਸ਼ਹੂਰ ਹੈ। ਇਹ ਇਹਨਾਂ ਜਾਨਵਰਾਂ ਦੀ ਵਿਸ਼ਵ ਦੀ ਦੋ-ਤਿਹਾਈ ਆਬਾਦੀ ਦਾ ਘਰ ਹੈ ਅਤੇ ਇੱਕ ਵਿਸ਼ਵ ਵਿਰਾਸਤੀ ਸਥਾਨ (World Heritage Site) ਹੈ।
ਸਧਾਰਨ ਗਿਆਨ ਦੇ ਸਵਾਲ-ਜਵਾਬ ਦਾ ਦੂਸਰਾ ਭਾਗ ਦੇਖਣ ਲਈ ਕਲਿੱਕ ਕਰੋ:
G.K. in Punjabi - PART 2